ਸੁਨਾਮ (ਰਮੇਸ਼ ਗਰਗ) : ਸਥਾਨਕ ਸ਼ਹੀਦ ਊਧਮ ਸਿੰਘ ਸਟੇਡੀਅਮ ਵਿੱਖੇ ਫੁੱਟਵਾਲ ਦਾ ਸਮਰ ਕੈਂਪ ਕੋਚ ਸ, ਦਰਬਾਰਾ ਸਿੰਘ ਦੀ ਅਗਵਾਈ ਹੇਠ ਚੱਲ ਰਿਹਾ ਹੈ ਇਸ ਕੈਂਪ ਵਿੱਚ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੀ ਟੀਮ ਨੇ ਪਹੁੰਚ ਕੇ ਕਰਨਵੀਰ ਸੋਨੀ ਵੱਲੋਂ ਰਿਫਰੈਂਸ਼ਮੈਂਟ ਦਿੱਤੀ ਗਈ। ਐਸੋਸੀਏਸ਼ਨ ਦੀ ਟੀਮ ਜਿਸ ਵਿੱਚ ਪ੍ਰਧਾਨ ਰੁਪਿੰਦਰ ਭਾਰਦਵਾਜ, ਕਰਨਵੀਰ ਸੋਨੀ, ਕਾਹਨ ਦਾਸ ਬਾਵਾ, ਭੂਸ਼ਨ ਸ਼ਰਮਾ, ਭਰਤ ਹਰੀਪੁਰੀ, ਰਾਜੇਸ਼ ਕੁਮਾਰ ਸਾ਼ਮਲ ਸਨ ਫੁੱਟਵਾਲ ਦੇ ਕੋਚ ਸ, ਦਰਬਾਰਾ ਸਿੰਘ ਨੂੰ ਮਿਲੇ ਤੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸਾ਼ਹਤ ਕਰਨ ਉਨ੍ਹਾਂ ਨੂੰ ਟ੍ਰੇਨਿੰਗ ਦੇਣ ਦੀ ਸ਼ਲਾਘਾ ਕੀਤੀ ਇਸ ਮੌਕੇ ਦਰਬਾਰਾ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿਉਹ ਇੱਕ ਗਰੀਬ ਪ੍ਰੀਵਾਰ ਹੋਏ ਤੇ ਬੜੀ ਮਿਹਨਤ ਨਾਲ ਪੜਾਈ ਕੀਤੀ ਤੇ ਆਪਣਾ ਧਿਆਨ ਸਪੋਰਟਸ ਤੇ ਕੇਂਦਰਤ ਕੀਤਾ ਉਨ੍ਹਾਂ ਦੀ ਖੇਡਾਂ ਪ੍ਰਤੀ ਰੁਚੀ ਨੂੰ ਦੇਖਦੇ ਹੋਏ ਹੈਡਮਾਸਰ ਹੇਮ ਰਾਜ ਜੀ ਨੇ ਉਨ੍ਹਾਂ ਨੂੰ ਮਾਲਪੁਰ ਸਪੋਰਟਸ ਅਕੈਡਮੀ ਭੇਜਿਆ ਉਥੇ ਹੀ ਖਿਡਾਰੀ ਦੇ ਤੌਰ ਤੇ ਸਿਪਾਹੀ ਭਰਤੀ ਹੋ ਗਏ ਤੇ ਸਪੋਰਟਸ ਦੇ ਤੌਰ ਤੇ ਹੀ ਉਨ੍ਹਾਂ ਦੀ ਤਰੱਕੀ ਹੁੰਦੀ ਗਈ ਜਿਵੇਂ ਕਿ ਹੌਲਦਾਰ, ਸਬ ਇੰਸਪੈਕਟਰ, ਇੰਸਪੈਕਟਰ ਆਦਿ ਨੈਸ਼ਨਲ ਇੰਡੀਆ ਖੇਡਣ ਤੋਂ ਬਾਅਦ 22 ਸਾਲ ਸਪੋਰਟਸ, ਛੇ ਸਾਲ ਡੀ, ਸੀ, ਸਪੋਰਟਸ ਚੰਡੀਗੜ ਰਹੇ, ਡੀ ਜੀ ਕਰਨ ਤੋਂ ਬਾਅਦ ਬੀ, ਐਸ, ਐਫ ਵਿੱਚੋਂ ਕਮਾਂਡਰ ਰਿਟਾਇਰ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਮੇਰੀ ਇੱਛਾ ਹੈ ਕਿ ਮੈਂ ਸੁਨਾਮ ਲਈ ਕੁੱਝ ਕਰਾਂ। ਇਸ ਲਈ ਮੈਂ ਬੱਚਿਆਂ ਨੂੰ ਵਧੀਆ ਕੋਚਿੰਗ ਦੇ ਕੇ ਉਨ੍ਹਾਂ ਲਈ ਇੱਕ ਵਧੀਆ ਤਿਆਰ ਕਰਕੇ ਉਚੀ ਥਾਂ ਤੇ ਪਹੁੰਚਾਵਾਂ। ਇਸ ਮੌਕੇ ਤੇ ਬੱਚਿਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਸਾਡੇ ਕੋਚ ਸ, ਦਰਬਾਰਾ ਸਿੰਘ ਸਾਨੂੰ ਬਹੁਤ ਵਧੀਆ ਕੋਚਿੰਗ ਦੇ ਰਹੇ ਹਨ। ਟੀਮ ਨੇ ਬੱਚਿਆਂ ਨੂੰ ਪ੍ਰੇਰਤ ਕੀਤਾ ਕਿ ਤੁਸੀਂ ਸਪੋਰਟਸ ਨਾਲ ਜੁੜ ਕੇ ਤਰੱਕੀਆਂ ਕਰ ਸਕਦੇ ਹੋ ਅਤੇ ਆਪਣੇ ਦੇਸ਼ ਦਾ ਨਾਉਂ ਰੋਸ਼ਨ ਕਰ ਸਕਦੇ ਹੋ। ਕੋਚ ਦਰਬਾਰਾ ਸਿੰਘ ਅਤੇ ਬੱਚਿਆਂ ਨੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦਾ ਧੰਨਵਾਦ ਕੀਤਾ।